ਆਰਾਮ ਅਤੇ ਸੱਭਿਆਚਾਰਕ ਸੇਵਾ ਵਿਭਾਗ (LCSD) ਦੇ ਹੇਠਾਂ ਦਿੱਤੇ ਦਫ਼ਤਰ/ਸੈਕਸ਼ਨ ਹਨ, ਜੋ ਵੱਖ-ਵੱਖ ਪ੍ਰਦਰਸ਼ਨ ਕਲਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹਨI
ਦਰਸ਼ਕਾਂ ਦੇ ਵਿਕਾਸ ਅਤੇ ਕਲਾ ਸਿੱਖਿਆ ਦੇ ਯਤਨਾਂ ਨੂੰ ਵਧਾਉਣ ਲਈ, LCSD ਨੇ 2000 ਦੇ ਸ਼ੁਰੂ ਵਿੱਚ ਦਰਸ਼ਕ ਬਿਲਡਿੰਗ ਦਫ਼ਤਰ (ABO) ਦੀ ਸਥਾਪਨਾ ਕੀਤੀI ਸਾਡਾ ਉਦੇਸ਼ ਕਲਾ ਸਮੂਹਾਂ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਦਰਸ਼ਕ ਨਿਰਮਾਣ ਯੋਜਨਾਵਾਂ ਅਤੇ ਕਲਾ ਵਿਦਿਅਕ ਗਤੀਵਿਧੀਆਂ ਦੇ ਆਯੋਜਨ ਦੇ ਜਰਿਏ ਕਮਿਊਨਿਟੀ ਅਤੇ ਸਕੂਲ ਪੱਧਰਾਂ ਤੇ ਪ੍ਰਦਰਸ਼ਨ ਕਲਾ ਦੇ ਗਿਆਨ ਅਤੇ ਪ੍ਰਸ਼ੰਸਾ ਨੂੰ ਉਤਸ਼ਾਹਿਤ ਕਰਨਾ ਹੈI
ABO ਖੇਤਰ-ਵਿਆਪਕ ਆਧਾਰ ਤੇ ਦਰਸ਼ਕਾਂ ਦੇ ਲਈ ਨਿਰਮਾਣ ਅਤੇ ਕਲਾ ਦੀ ਸਿੱਖਿਆ ਲਈ ਵੱਖ-ਵੱਖ ਯੋਜਨਾਵਾਂ ਦਾ ਆਯੋਜਨ ਕਰਦਾ ਹੈ ਅਤੇ ਕਮਿਊਨਿਟੀ ਅਤੇ ਸਕੂਲ ਪੱਧਰ ਤੇ ਕਲਾ ਅਤੇ ਸੱਭਿਆਚਾਰ ਦੇ ਗਿਆਨ ਅਤੇ ਪ੍ਰਸ਼ੰਸਾ ਨੂੰ ਉਤਸ਼ਾਹਿਤ ਕਰਦਾ ਹੈI ਰੋਜ਼ਾਨਾ ਜੀਵਨ ਵਿੱਚ ਕਲਾ ਨੂੰ ਸ਼ਾਮਲ ਕਰਕੇ, ਇਹ ਵਿਸ਼ਵ ਪੱਧਰੀ ਸ਼ਹਿਰ ਅਤੇ ਸਮਾਗਮਾਂ ਦੀ ਰਾਜਧਾਨੀ ਵਜੋਂ ਹਾਂਗਕਾਂਗ ਦੇ ਵਿਕਾਸ ਨਾਲ ਜੋੜਨ ਲਈ ਸਮਾਜ ਦੀ ਸੱਭਿਆਚਾਰ ਸਾਖਰਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈI
ਤੁਸੀਂ ਦਫ਼ਤਰ ਬਾਰੇ ਪੂਰੀ ਸਮੱਗਰੀ ਇਸ ਲਿੰਕ ਰਾਹੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.abo.gov.hk/
LCSD ਦਾ ਸੱਭਿਆਚਾਰਕ ਪੇਸ਼ਕਾਰੀ ਸੈਕਸ਼ਨ (CP ਸੈਕਸ਼ਨ) ਸੱਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਲਈ ਜ਼ਿੰਮੇਵਾਰ ਹੈI ਸਾਡਾ ਮਿਸ਼ਨ ਸੱਭਿਆਚਾਰਕ ਪ੍ਰਫੁੱਲਤਾ ਲਈ ਅਨੁਕੂਲ ਵਾਤਾਵਰਣ ਪ੍ਰਣਾਲੀ ਦਾ ਵਿਕਾਸ ਕਰਨਾ ਹੈI ਸਾਡਾ ਟੀਚਾ ਸਾਡੀ ਸੱਭਿਆਚਾਰਕ ਸਾਖਰਤਾ ਨੂੰ ਵਧਾਉਣਾ ਅਤੇ ਕਲਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਸਾਡੇ ਸਮਾਜ ਨੂੰ ਵਧੇਰੇ ਮਨੁੱਖੀ, ਸੰਪੂਰਨ ਅਤੇ ਪ੍ਰਤੀਯੋਗੀ ਬਣਾਉਣਾ ਹੈI ਸਮੁੱਚੇ ਭਾਈਚਾਰੇ ਨੂੰ ਆਕਰਸ਼ਿਤ ਕਰਨ ਲਈ ਕਲਾ ਦੇ ਵੱਖ-ਵੱਖ ਰੂਪਾਂ ਅਤੇ ਪਸੰਦਾ ਨੂੰ ਸ਼ਾਮਲ ਕਰਨ ਵਾਲੀਆਂ ਗਤੀਵਿਧੀਆਂ LCSD ਪ੍ਰਦਰਸ਼ਨ ਸਥਾਨਾਂ ਵਿੱਚ ਖੇਤਰ-ਵਿਆਪਕ ਪੱਧਰ ਤੇ ਹਰ ਸਾਲ ਆਯੋਜਿਤ ਕੀਤੀਆਂ ਜਾਂਦੀਆਂ ਹਨI ਇਨ੍ਹਾਂ ਵਿੱਚ ਸ਼ਾਨਦਾਰ ਸਟਾਰ-ਸਟੱਡਡ ਸ਼ੋਅ, ਵਿਲੱਖਣ ਸਥਾਨਕ ਕੰਪਨੀਆਂ ਅਤੇ ਨੌਜਵਾਨ ਪ੍ਰਤਿਭਾ ਸ਼ਾਮਲ ਹਨI ਆਯੋਜਿਤ ਕੀਤੀਆਂ ਗਈਆਂ ਲਗਭਗ ਅੱਧੀਆਂ ਗਤੀਵਿਧੀਆਂ ਕਲਾ ਪ੍ਰਸ਼ੰਸਾ ਪ੍ਰੋਗਰਾਮ ਹਨ ਜਿਨ੍ਹਾਂ ਦਾ ਉਦੇਸ਼ ਦਰਸ਼ਕਾਂ ਦੁਆਰਾ ਪ੍ਰਸ਼ੰਸਾ ਨੂੰ ਵਧਾਉਣਾ ਹੈ, ਉਹਨਾਂ ਵਿੱਚੋਂ ਕੁਝ ਖਾਸ ਤੌਰ ਤੇ ਵਿਦਿਆਰਥੀਆਂ ਅਤੇ ਭਾਈਚਾਰੇ ਲਈ ਤਿਆਰ ਕੀਤੀਆਂ ਗਈਆਂ ਹਨI ਹਾਂਗਕਾਂਗ ਅਤੇ ਮੇਨਲੈਂਡ ਦੇ ਵਿਚਕਾਰ ਨਜ਼ਦੀਕੀ ਸਬੰਧਾਂ ਦੇ ਨਾਲ, ਅਸੀਂ ਚੀਨੀ ਸਭਿਆਚਾਰ ਦੀ ਖੁਸ਼ਹਾਲ ਪਰੰਪਰਾ, ਸੁੰਦਰਤਾ ਅਤੇ ਵਿਭਿੰਨਤਾ ਨੂੰ ਦਰਸਾਉਣ ਵਾਲੇ ਹੋਰ ਉੱਤਮ ਚੀਨੀ ਸਮੂਹਾਂ ਦੀ ਮੰਗ ਨੂੰ ਪੂਰਾ ਕਰਨ ਦੀ ਜ਼ਰੂਰਤ ਨੂੰ ਪਛਾਨਦੇ ਹਾਂ; ਅਤੇ ਦਿਲਚਸਪ ਚੀਨੀ ਪ੍ਰੋਗਰਾਮਾਂ ਦੀ ਇੱਕ ਲੜੀ ਪੇਸ਼ ਕੀਤੀ ਜਾਂਦੀ ਹੈI ਚੀਨੀ ਅਤੇ ਪੱਛਮੀ ਸੰਸਕ੍ਰਿਤੀਆਂ ਦਾ ਆਪਸ ਵਿੱਚ ਮੇਲ-ਜੋਲ ਰੱਖਣ ਵਾਲੀ ਥਾਂ ਹੋਣ ਦੀ ਤਾਕਤ ਦੇ ਆਧਾਰ ਤੇ, ਅਸੀਂ ਸੱਭਿਆਚਾਰਕ ਵਟਾਂਦਰੇ ਦੀਆਂ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰਦੇ ਹਾਂI
CP ਸੈਕਸ਼ਨ ਕਲਾ ਅਤੇ ਸੱਭਿਆਚਾਰ ਦੀ ਸ਼ਕਤੀ ਵਿੱਚ ਵਿਸ਼ਵਾਸ ਕਰਦਾ ਹੈ ਜੋ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਅਤੇ ਬਿਹਤਰ ਬਣਾਉਂਦੀ ਹੈI ਕਲਾ ਸਾਨੂੰ ਨਵੇਂ ਦਿਸ਼ਾਵਾਂ ਦੀ ਪੜਚੋਲ ਕਰਨ ਅਤੇ ਤਾਜ਼ਗੀ ਦੇਣ ਦਾ ਮੌਕਾ ਦਿੰਦੀ ਹੈI ਕਲਾ ਸਾਡੇ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੀ ਹੈ, ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸਾਨੂੰ ਵਧੇਰੇ ਸਹਿਣਸ਼ੀਲ, ਖੁੱਲ੍ਹੇ ਅਤੇ ਰਚਨਾਤਮਕ ਬਣਨ ਲਈ ਪ੍ਰੇਰਿਤ ਕਰਦੀ ਹੈI ਸਾਡਾ ਉਦੇਸ਼ ਇੱਕ ਅਜਿਹਾ ਮਾਹੌਲ ਪ੍ਰਦਾਨ ਕਰਨਾ ਹੈ ਜਿਸ ਵਿੱਚ ਕਲਾਤਮਕ ਅਤੇ ਸੱਭਿਆਚਾਰਕ ਖੁਸ਼ਹਾਲੀ ਦਾ ਪਿੱਛਾ ਕਰਨਾ ਹਾਂਗਕਾਂਗ ਦੇ ਲੋਕਾਂ ਦੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਇੱਕ ਹਿੱਸਾ ਬਣ ਜਾਵੇI ਕਲਾ ਅਤੇ ਸੱਭਿਆਚਾਰ ਨੂੰ ਲੋਕਾਂ ਦੇ ਜੀਵਨ ਦੇ ਕੇਂਦਰ ਵਿੱਚ ਰਖਣ ਲਈ ਪੂਰੀ ਕੋਸ਼ਿਸ਼ ਕਰਦੇ ਹੋਏ, CP ਸੈਕਸ਼ਨ ਇੱਕ ਰਚਨਾਤਮਕਤਾ-ਸੰਚਾਲਿਤ, ਪ੍ਰਤੀਯੋਗੀ ਅਤੇ ਮਾਨਵਤਾਵਾਦੀ ਸਮਾਜ ਵਿੱਚ ਤਬਦੀਲੀ ਲਿਆਉਣ ਵਿੱਚ ਮਦਦ ਕਰਨ ਲਈ ਕਲਾ ਅਤੇ ਸੱਭਿਆਚਾਰ ਦੇ ਭਾਵੁਕ ਜਨਤਕ ਪ੍ਰਮੋਟਰ ਵਜੋਂ ਵਧੇਰੇ ਜਵਾਬਦੇਹ ਅਤੇ ਸਰਗਰਮ ਬਣਨ ਦੀ ਇੱਛਾ ਰੱਖਦਾ ਹੈI
ਤੁਸੀਂ ਦਫ਼ਤਰ ਬਾਰੇ ਪੂਰੀ ਸਮੱਗਰੀ ਇਸ ਲਿੰਕ ਰਾਹੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.lcsd.gov.hk/CE/CulturalService/Programme/
LCSD ਦਾ ਕਮਿਊਨਿਟੀ ਪ੍ਰੋਗਰਾਮ ਦਫ਼ਤਰ ਹਾਂਗਕਾਂਗ ਦੇ 18 ਜ਼ਿਲ੍ਹਿਆਂ ਵਿੱਚੋਂ ਹਰੇਕ ਵਿੱਚ ਦੋ ਮੁੱਖ ਕਿਸਮ ਦੇ ਸੱਭਿਆਚਾਰਕ ਪ੍ਰੋਗਰਾਮਾਂ, ਜਿਵੇਂ ਕਿ ਖੇਤਰ-ਵਿਆਪੀ ਤਿਉਹਾਰਾਂ ਦੇ ਸਮਾਗਮਾਂ ਅਤੇ ਕਾਰਨੀਵਲਾਂ ਦੇ ਨਾਲ-ਨਾਲ ਕਮਿਊਨਿਟੀ ਸੱਭਿਆਚਾਰਕ ਅਤੇ ਕਲਾ ਸਮਾਗਮਾਂ (18dART ਕਮਿਊਨਿਟੀ ਆਰਟਸ ਸਕੀਮ) ਦੇ ਆਯੋਜਨ ਲਈ ਜ਼ਿੰਮੇਵਾਰ ਹੈI
ਖੇਤਰ-ਵਿਆਪੀ ਤਿਉਹਾਰ ਸਮਾਗਮਾਂ ਅਤੇ ਕਾਰਨੀਵਲਾਂ ਨੂੰ ਸਾਲ ਭਰ ਦੇ ਵੱਡੇ ਤਿਉਹਾਰਾਂ ਦੇ ਮੌਕਿਆਂ ਦੌਰਾਨ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਚੰਦਰ ਨਵਾਂ ਸਾਲ ਅਤੇ ਮੱਧ-ਪਤਝੜ ਲਾਲਟੈਨ ਕਾਰਨੀਵਲ ਸ਼ਾਮਲ ਹਨ, ਜਿਸ ਵਿੱਚ ਮੁੱਖ ਭੂਮੀ ਅਤੇ ਸਥਾਨਕ ਕਲਾ ਸਮੂਹਾਂ ਦੁਆਰਾ ਕਈ ਤਰ੍ਹਾਂ ਦੇ ਪ੍ਰਦਰਸ਼ਨ ਅਤੇ ਭਾਗੀਦਾਰੀ ਦੀਆਂ ਗਤੀਵਿਧੀਆਂ ਵੀ ਸ਼ਾਮਲ ਹਨI ਇਸ ਤੋਂ ਇਲਾਵਾ, LCSD ਏਸ਼ੀਆਈ ਦੇਸ਼ਾਂ ਦੇ ਵਿਲੱਖਣ ਸੱਭਿਆਚਾਰਾਂ ਅਤੇ ਕਲਾਤਮਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ "ਏਸ਼ੀਆ+ ਫੈਸਟੀਵਲ: ਏਸ਼ੀਅਨ ਐਥਨਿਕ ਕਲਚਰਲ ਪਰਫਾਰਮੈਂਸ" ਦੇ ਮੰਚਨ ਵਿੱਚ ਹਾਂਗਕਾਂਗ ਵਿੱਚ ਵੱਖ-ਵੱਖ ਏਸ਼ੀਆਈ ਦੇਸ਼ਾਂ ਦੇ ਦੂਤਾਵਾਸਾਂ ਨਾਲ ਸਹਿਯੋਗ ਕਰਦਾ ਹੈ।
2019 ਤੋਂ, ਕਮਿਊਨਿਟੀ ਪ੍ਰੋਗਰਾਮ ਆਫਿਸ ਨੇ 18dART ਕਮਿਊਨਿਟੀ ਆਰਟਸ ਸਕੀਮ (18dART) ਵੀ ਸ਼ੁਰੂ ਕੀਤੀ ਹੈ, ਜੋ ਕਿ ਹਾਂਗਕਾਂਗ ਦੇ 18 ਜ਼ਿਲ੍ਹਿਆਂ ਵਿੱਚੋਂ ਹਰੇਕ ਵਿੱਚ ਪ੍ਰਦਰਸ਼ਨ ਕਲਾਵਾਂ ਨੂੰ ਲਿਆਉਂਦੀ ਹੈI 18dART ਦੇ ਤਹਿਤ, ਕਲਾਕਾਰ ਆਪਣੀਆਂ ਜੜ੍ਹਾਂ ਨੂੰ ਜਮ੍ਹਾਂਉਨ ਅਤੇ ਆਪਣੇ ਰਚਨਾਤਮਕ ਅਭਿਆਸਾਂ ਤੇ ਧਿਆਨ ਕੇਂਦਰਿਤ ਕਰ ਸਕਦੇ ਹਨI ਟਿਕਾਊ, ਪੜਾਅ-ਦਰ-ਪੜਾਅ ਕਲਾ ਗਤੀਵਿਧੀਆਂ ਦੇ ਜਰਿਏ ਜੋ ਕਿ ਇੱਕੋ ਸਮੇਂ ਕੁਦਰਤ ਦੁਆਰਾ ਪਰਸਪਰ ਪ੍ਰਭਾਵਸ਼ੀਲ ਅਤੇ ਭਾਗੀਦਾਰੀ ਵਾਲੀਆਂ ਹਨ, 18dART ਨਾ ਸਿਰਫ਼ ਭਾਗੀਦਾਰਾਂ ਤੇ ਸਕਾਰਾਤਮਕ ਪ੍ਰਭਾਵ ਪਾਉਂਣ ਲਈ, ਸਗੋਂ ਹਰੇਕ ਜ਼ਿਲ੍ਹੇ ਨਾਲ ਸਬੰਧਤ ਕਮਿਊਨਿਟੀ ਕਲਾ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਲਈ ਵੀ ਤਿਆਰ ਹੈI
ਤੁਸੀਂ ਦਫ਼ਤਰ ਬਾਰੇ ਪੂਰੀ ਸਮੱਗਰੀ ਇਸ ਲਿੰਕ ਰਾਹੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.cpo.gov.hk/
ਫੈਸਟੀਵਲ ਦਫਤਰ, LCSD ਦੀਆਂ ਪ੍ਰਮੁੱਖ ਪ੍ਰਦਰਸ਼ਨ ਸਹੂਲਤਾਂ ਵਿੱਚ ਪੇਸ਼ਕਾਰੀ ਲਈ ਸਾਲਾਨਾ ਦੋ ਕਲਾ ਫੈਸਟੀਵਲ ਪੇਸ਼ ਅਤੇ ਆਯੋਜਿਤ ਕਰਦਾ ਹੈ:
ਸਾਲਾਨਾ ਗਰਮੀ ਦਾ ਤਿਉਹਾਰ ਇੰਟਰਨੈਸ਼ਨਲ ਆਰਟਸ ਕਾਰਨੀਵਲ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਆਰਟਸ ਫੈਸਟੀਵਲ ਹੈI ਹਰ ਸਾਲ ਬੇਮਿਸਾਲ ਵਿਦੇਸ਼ੀ ਅਤੇ ਸਥਾਨਕ ਕਲਾਕਾਰਾਂ ਦੇ ਵੱਖ-ਵੱਖ ਸਮੂਹਾਂ ਦੀ ਵਿਸ਼ੇਸ਼ਤਾ ਦੇ ਨਾਲ, ਕਾਰਨੀਵਲ ਬੇਅੰਤ ਬੁੱਧੀ ਨਾਲ ਮਜ਼ੇਦਾਰ ਸਟੇਜ ਅਤੇ ਔਨਲਾਈਨ ਪ੍ਰੋਗਰਾਮ ਪੇਸ਼ ਕਰਦਾ ਹੈ, ਜਿਸ ਵਿੱਚ ਸਰਕਸ, ਜਾਦੂ, ਡਾਂਸ, ਕਠਪੁਤਲੀ, ਸੰਗੀਤ ਥੀਏਟਰ ਅਤੇ ਮਲਟੀਮੀਡੀਆ ਪ੍ਰਦਰਸ਼ਨਾਂ ਸ਼ਾਮਲ ਹਨ, ਜੋ ਦਰਸ਼ਕਾਂ ਦੀ ਕਲਾਤਮਕ ਦ੍ਰਿਸ਼ਟੀ ਨੂੰ ਵਧਾਉਂਦੇ ਹਨ ਅਤੇ ਬੱਚਿਆਂ ਦੀ ਬੇਅੰਤ ਕਲਪਨਾ ਨੂੰ ਪ੍ਰੇਰਿਤ ਕਰਦੇ ਹਨ, ਭਾਵੇਂ ਉਹ ਥੀਏਟਰ ਦੇ ਅੰਦਰ ਹੋਣ ਜਾਂ ਬਾਹਰI ਕਾਰਨੀਵਲ ਵਰਕਸ਼ਾਪਾਂ, ਭਾਸ਼ਣਾਂ ਅਤੇ ਪ੍ਰਦਰਸ਼ਨੀਆਂ ਸਮੇਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਪ੍ਰਬੰਧ ਕਰਦਾ ਹੈI ਇਸ ਵਿੱਚ ਗਰਮੀਆਂ ਵਿੱਚ LCSD-ਦੁਆਰਾ ਪ੍ਰਬੰਧਿਤ ਅਜਾਇਬ-ਘਰ ਅਤੇ ਲਾਇਬ੍ਰੇਰੀਆਂ ਦੁਆਰਾ ਆਯੋਜਿਤ ਮਾਤਾ-ਪਿਤਾ-ਬੱਚੇ ਦੀਆਂ ਗਤੀਵਿਧੀਆਂ ਵੀ ਸ਼ਾਮਲ ਹਨI
ਰਾਸ਼ਟਰੀ 14ਵੀਂ ਪੰਜ-ਸਾਲਾ ਯੋਜਨਾ ਦੇ ਤਹਿਤ, ਹਾਂਗਕਾਂਗ ਅੰਤਰਰਾਸ਼ਟਰੀ ਸੱਭਿਆਚਾਰਕ ਆਦਾਨ-ਪ੍ਰਦਾਨ ਲਈ ਪੂਰਬ-ਪੱਛਮੀ ਕੇਂਦਰ ਵਜੋਂ ਵਿਕਸਤ ਕਰਨ ਲਈ ਇੱਕ ਪੂਰੀ ਪਹੁੰਚ ਅਪਣਾ ਰਿਹਾ ਹੈI ਕਲਚਰ, ਸਪੋਰਟਸ ਐਂਡ ਟੂਰਿਜਮ ਬਿਊਰੋ ਦੁਆਰਾ ਪੇਸ਼ ਕੀਤਾ ਗਿਆ ਅਤੇ ਮਨੋਰੰਜਨ ਅਤੇ ਸੱਭਿਆਚਾਰਕ ਸੇਵਾਵਾਂ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ, ਸਾਲਾਨਾ ਸਰਦੀਆਂ ਦੀ ਰੁੱਤ ਦਾ ਤਿਉਹਾਰ ਏਸ਼ੀਆ+ ਫੈਸਟੀਵਲ” (ਏਸ਼ੀਆ+) ਏਸ਼ੀਆ ਅਤੇ ਬੈਲਟ ਅਤੇ ਰੋਡ ਖੇਤਰਾਂ ਦੀ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ, ਉਹਨਾਂ ਦੀਆਂ ਵਿਲੱਖਣ ਕਲਾਵਾਂ ਅਤੇ ਸੱਭਿਆਚਾਰਾਂ ਦਾ ਪ੍ਰਦਰਸ਼ਨ ਕਰਦਾ ਹੈI ਹਾਂਗਕਾਂਗ ਵਿੱਚ ਕੌਂਸਲੇਟਾਂ ਅਤੇ ਵਿਦੇਸ਼ੀ ਸੱਭਿਆਚਾਰਕ ਸੰਸਥਾਵਾਂ ਦੇ ਸਮਰਥਨ ਨਾਲ, ਏਸ਼ੀਆ+ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸੱਭਿਆਚਾਰਕ ਸਹਿਯੋਗ ਦੀਆਂ ਬੇਅੰਤ ਸੰਭਾਵਨਾਵਾਂ ਦਾ ਪ੍ਰਮਾਣ ਹੈ, ਜਿਸ ਵਿੱਚ ਸਟੇਜ ਪ੍ਰਦਰਸ਼ਨ, ਪ੍ਰਦਰਸ਼ਨੀਆਂ, ਆਊਟਡੋਰ ਕਾਰਨੀਵਲ ਅਤੇ ਉੱਚ-ਦਰਜੇ ਦੇ ਕਲਾਕਾਰਾਂ ਅਤੇ ਸਮੂਹਾਂ ਦੀ ਫਿਲਮ ਸਕ੍ਰੀਨਿੰਗ ਸ਼ਾਮਲ ਹਨI
ਤੁਸੀਂ ਦਫ਼ਤਰ ਬਾਰੇ ਪੂਰੀ ਸਮੱਗਰੀ ਇਸ ਲਿੰਕ ਰਾਹੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.lcsd.gov.hk/fo/
ਫਿਲਮ ਪ੍ਰੋਗਰਾਮ ਦਫਤਰ (FPO) ਦਾ ਉਦੇਸ਼ ਹਾਂਗਕਾਂਗ ਨੂੰ ਇੱਕ ਵਿਸ਼ਵ ਪੱਧਰੀ ਸ਼ਹਿਰ ਅਤੇ ਸਮਾਗਮਾਂ ਦੀ ਰਾਜਧਾਨੀ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਫਿਲਮ ਅਤੇ ਮੀਡੀਆ ਕਲਾਵਾਂ ਦੀ ਪ੍ਰਸ਼ੰਸਾ ਨੂੰ ਉਤਸ਼ਾਹਿਤ ਕਰਨਾ ਹੈI
FPO ਖੇਤਰ ਦੇ ਸੱਭਿਆਚਾਰਕ ਸਥਾਨਾਂ ਤੇ ਪੂਰੇ ਸਾਲ ਫਿਲਮ-ਸਬੰਧਤ ਪ੍ਰੋਗਰਾਮਾਂ ਜਿਵੇਂ ਕਿ ਫਿਲਮ ਸ਼ੋਅ, ਸੈਮੀਨਾਰ ਅਤੇ ਹੋਰ ਫਿਲਮ ਕਲਾ ਪ੍ਰਸ਼ੰਸਾ ਗਤੀਵਿਧੀਆਂ ਦਾ ਆਯੋਜਨ ਕਰਦਾ ਹੈ:
ਤੁਸੀਂ ਦਫ਼ਤਰ ਬਾਰੇ ਪੂਰੀ ਸਮੱਗਰੀ ਇਸ ਲਿੰਕ ਰਾਹੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.lcsd.gov.hk/fp/
ਅਕਤੂਬਰ 1977 ਵਿੱਚ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ, ਸੰਗੀਤ ਦਫ਼ਤਰ, ਸਾਜ਼ ਅਤੇ ਜੋੜੀ ਸਿਖਲਾਈ ਦੇ ਪ੍ਰਬੰਧ ਦੁਆਰਾ ਅਤੇ ਸੰਗੀਤ ਸਮਾਰੋਹ ਦੇ ਦਰਸ਼ਕਾਂ ਦੀ ਇੱਕ ਨਵੀਂ ਪੀੜ੍ਹੀ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਨਾਲ ਵੱਖ-ਵੱਖ ਸੰਗੀਤ ਗਤੀਵਿਧੀਆਂ ਦੇ ਸੰਗਠਨ ਦੁਆਰਾ, ਸੰਗੀਤ ਦੇ ਗਿਆਨ ਅਤੇ ਪ੍ਰਸ਼ੰਸਾ ਨੂੰ, ਖਾਸ ਤੌਰ ਤੇ ਨੌਜਵਾਨਾਂ ਵਿੱਚ, ਉਤਸ਼ਾਹਿਤ ਕਰਦਾ ਹੈI ਇਹ ਜਨਵਰੀ 2000 ਤੋਂ ਮਨੋਰੰਜਨ ਅਤੇ ਸੱਭਿਆਚਾਰਕ ਸੇਵਾਵਾਂ ਵਿਭਾਗ ਦੇ ਪ੍ਰਬੰਧਨ ਅਧੀਨ ਹੈI
ਸੰਗੀਤ ਦਫ਼ਤਰ ਤਿੰਨ ਸਿਖਲਾਈ ਪ੍ਰੋਗਰਾਮ ਚਲਾਉਂਦਾ ਹੈ: ਇੰਸਟਰੂਮੈਂਟਲ ਸੰਗੀਤ ਟ੍ਰੇਨਿੰਗ ਸਕੀਮ, ਸਮੂਹ ਟ੍ਰੇਨਿੰਗ, ਅਤੇ ਆਊਟਰੀਚ ਸੰਗੀਤ ਦਿਲਚਸਪੀ ਕੋਰਸI ਇਸ ਤੋਂ ਇਲਾਵਾ, ਇਹ ਨੌਜਵਾਨਾਂ ਲਈ ਅੰਤਰਰਾਸ਼ਟਰੀ ਸੰਗੀਤ ਐਕਸਚੇਂਜ ਪ੍ਰੋਗਰਾਮਾਂ, ਹਾਂਗਕਾਂਗ ਨੌਜਵਾਨਾਂ ਲਈ ਸੰਗੀਤ ਕੈਂਪ, ਯੁਵਾ ਸੰਗੀਤ ਇੰਟਰਫਲੋ ਅਤੇ ਕਈ ਤਰ੍ਹਾਂ ਦੀਆਂ ਸੰਗੀਤ ਪ੍ਰਚਾਰ ਗਤੀਵਿਧੀਆਂ ਦਾ ਆਯੋਜਨ ਕਰਦਾ ਹੈI ਇਸਦੇ ਟੀਚੇ ਵਾਲੇ ਸਮੂਹਾਂ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਤੋਂ ਲੈ ਕੇ ਸਾਰੇ ਖੇਤਰਾਂ ਦੇ ਆਮ ਲੋੱਕ ਸ਼ਾਮਲ ਹਨI
ਤੁਸੀਂ ਦਫ਼ਤਰ ਬਾਰੇ ਪੂਰੀ ਸਮੱਗਰੀ ਇਸ ਲਿੰਕ ਰਾਹੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.lcsd.gov.hk/musicoffice/
ਸੱਭਿਆਚਾਰਕ ਵਟਾਂਦਰਾ ਸੰਪਰਕ ਦਫਤਰ (CXLO) ਦਾ ਉਦੇਸ਼ ਹਾਂਗਕਾਂਗ ਅਤੇ ਮੇਨਲੈਂਡ ਵਿਚਕਾਰ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਵਧਾਉਣਾ ਅਤੇ ਡੂੰਘਾ ਕਰਨਾ ਹੈ, ਨਾਲ ਹੀ ਹਾਂਗਕਾਂਗ ਨੂੰ ਅੰਤਰਰਾਸ਼ਟਰੀ ਸੱਭਿਆਚਾਰਕ ਵਟਾਂਦਰੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਦੇਸ਼ੀ ਕਲਾ ਅਤੇ ਸੱਭਿਆਚਾਰ ਸੰਸਥਾਵਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਹੈI
CXLO ਦਾ ਉਦੇਸ਼ ਵਿਸ਼ਵ ਭਰ ਦੇ ਸੱਭਿਆਚਾਰਕ ਸੰਗਠਨਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਮੇਨਲੈਂਡ ਅਤੇ ਹੋਰ ਖੇਤਰਾਂ ਨਾਲ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕਰਨਾ ਹੈ।
ਤੁਸੀਂ ਦਫ਼ਤਰ ਬਾਰੇ ਪੂਰੀ ਸਮੱਗਰੀ ਇਸ ਲਿੰਕ ਰਾਹੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.cxlo.gov.hk/
ਪੌਪ ਕਲਚਰ ਪ੍ਰੋਗਰਾਮ ਆਫਿਸ (PCPO) ਵੱਖ-ਵੱਖ ਉਦਯੋਗਾਂ ਦੇ ਹਿੱਸੇਦਾਰਾਂ ਦੇ ਸਹਿਯੋਗ ਨਾਲ ਸਾਲਾਨਾ "ਹਾਂਗ ਕਾਂਗ ਪੌਪ ਕਲਚਰ ਫੈਸਟੀਵਲ" ਦਾ ਆਯੋਜਨ ਅਤੇ ਤਾਲਮੇਲ ਕਰਦਾ ਹੈ, ਜੋ ਨਾ ਸਿਰਫ਼ ਹਾਂਗਕਾਂਗ ਦੇ ਲੋਕਾਂ ਦੇ ਸੱਭਿਆਚਾਰਕ ਆਤਮ-ਵਿਸ਼ਵਾਸ ਨੂੰ ਵਧਾਉਂਦਾ ਹੈ ਅਤੇ ਸ਼ਹਿਰ ਦੇ ਵਿਲੱਖਣ ਸੱਭਿਆਚਾਰਕ ਚਮਕ ਨੂੰ ਕਾਇਮ ਰੱਖਦਾ ਹੈ, ਸਗੋਂ ਹਾਂਗਕਾਂਗ ਅਤੇ ਵੱਖ-ਵੱਖ ਖੇਤਰਾਂ ਦੇ ਵਿਚਕਾਰ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਸਹੂਲਤ ਵੀ ਦਿੰਦਾ ਹੈ, ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਅਦਾਨ-ਪ੍ਰਦਾਨ ਲਈ ਪੂਰਬ-ਪੱਛਮੀ ਕੇਂਦਰ ਵਜੋਂ ਹਾਂਗਕਾਂਗ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈI ਫੈਸਟੀਵਲ ਵਿੱਚ ਵੱਖ-ਵੱਖ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪਰਫਾਰਮਿੰਗ ਆਰਟਸ, ਥੀਮੈਟਿਕ ਪ੍ਰਦਰਸ਼ਨੀਆਂ, ਫਿਲਮਾਂ ਦੀ ਸਕ੍ਰੀਨਿੰਗ, ਲਾਇਬ੍ਰੇਰੀ ਇਵੈਂਟਸ ਅਤੇ ਆਊਟਰੀਚ ਪ੍ਰੋਗਰਾਮ ਸ਼ਾਮਲ ਹਨ, ਤਾਂ ਜੋ ਅੰਤਰ-ਪੀੜ੍ਹੀ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਹਾਂਗਕਾਂਗ ਦੇ ਪੌਪ ਸੱਭਿਆਚਾਰ ਬਾਰੇ ਜਨਤਕ ਜਾਗਰੂਕਤਾ ਪੈਦਾ ਕੀਤੀ ਜਾ ਸਕੇI
ਹਾਂਗਕਾਂਗ ਦਾ ਪੌਪ ਸੱਭਿਆਚਾਰ ਹਮੇਸ਼ਾ ਸਾਡੇ ਸਥਾਨਕ ਸੱਭਿਆਚਾਰ ਦਾ ਇੱਕ ਜਰੂਰੀ ਹਿੱਸਾ ਰਿਹਾ ਹੈ ਅਤੇ ਨਾਲ ਹੀ ਹਾਂਗਕਾਂਗ ਦਾ ਇੱਕ ਮਹੱਤਵਪੂਰਨ ਸੱਭਿਆਚਾਰਕ ਬ੍ਰਾਂਡ ਵੀ ਰਿਹਾ ਹੈI ਇਹ ਪੂਰਬ ਅਤੇ ਪੱਛਮ, ਉੱਤਰੀ ਅਤੇ ਦੱਖਣ, ਅਤੇ ਨਵੇਂ ਅਤੇ ਪੁਰਾਣੇ ਦੇ ਸਭਿਆਚਾਰਕ ਤੱਤਾਂ ਨੂੰ ਮਿਲਾ ਕੇ ਮੇਨਲੈਂਡ, ਹਾਂਗਕਾਂਗ ਅਤੇ ਬਾਕੀ ਦੁਨੀਆ ਦੇ ਸਭਿਆਚਾਰਾਂ ਦੇ ਬਹੁਤ ਹੀ ਗਤੀਸ਼ੀਲ ਮੀਟਿੰਗ ਪੁਆਇੰਟ ਨੂੰ ਬਣਾਉਣ ਲਈ ਸਾਡੀ ਬੁੱਧੀ ਦੀ ਪ੍ਰਤਿਨਿਧਤਾ ਕਰਦਾ ਹੈI ਪੌਪ ਕਲਚਰ ਵਿੱਚ ਸਾਡੀਆਂ ਮਹੱਤਵਪੂਰਨ ਪ੍ਰਾਪਤੀਆਂ ਹਨ ਜਿਨ੍ਹਾਂ ਉੱਤੇ ਹਾਂਗਕਾਂਗ ਦੇ ਲੋਕ ਸਮੂਹਿਕ ਤੌਰ ਤੇ ਮਾਣ ਕਰਦੇ ਹਨI
ਤੁਸੀਂ ਦਫ਼ਤਰ ਬਾਰੇ ਪੂਰੀ ਸਮੱਗਰੀ ਇਸ ਲਿੰਕ ਰਾਹੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.pcf.gov.hk/