Skip to Main Content
Start Main Content

ਲਾਇਬ੍ਰੇਰੀ ਸੇਵਾ

ਹਾਂਗਕਾਂਗ ਪਬਲਿਕ ਲਾਇਬ੍ਰੇਰੀਆਂ ਸਥਿਰ ਲਾਇਬ੍ਰੇਰੀਆਂ, ਮੋਬਾਈਲ ਲਾਇਬ੍ਰੇਰੀਆਂ ਅਤੇ ਸਵੈ-ਸੇਵਾ ਲਾਇਬ੍ਰੇਰੀ ਸਟੇਸ਼ਨਾਂ ਦਾ ਇੱਕ ਨੈਟਵਰਕ ਪ੍ਰਦਾਨ ਕਰਦੀਆਂ ਹਨI ਉਹ ਹਾਂਗਕਾਂਗ ਦੇ ਖੇਤਰ ਵਿੱਚ ਸਮਾਨ ਰੂਪ ਵਿੱਚ ਫੈਲੇ ਹੋਏ ਹਨ ਅਤੇ ਹਰ ਉਮਰ ਸਮੂਹਾਂ ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਲਈ ਲਾਇਬ੍ਰੇਰੀ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰਨ ਲਈ ਇੱਕ ਏਕੀਕ੍ਰਿਤ ਸਵੈਚਲਿਤ ਲਾਇਬ੍ਰੇਰੀ ਪ੍ਰਣਾਲੀ ਦੁਆਰਾ ਆਪਸ ਵਿੱਚ ਜੁੜੇ ਹੋਏ ਹਨI ਲਾਇਬ੍ਰੇਰੀ ਦੇ ਸੰਗ੍ਰਹਿ ਵਿੱਚ ਕਿਤਾਬਾਂ, ਆਡੀਓ-ਵਿਜ਼ੂਅਲ ਸਮੱਗਰੀ, ਅਖਬਾਰਾਂ, ਮੈਗਜ਼ੀਨ, CD-ROM ਡੇਟਾਬੇਸ, ਮਾਈਕ੍ਰੋਫਾਰਮ, ਨਕਸ਼ੇ ਅਤੇ ਇਲੈਕਟ੍ਰਾਨਿਕ ਸਰੋਤ ਸ਼ਾਮਲ ਹਨI ਇਹਨਾਂ ਵਿੱਚੋਂ ਕੁਝ ਲਾਇਬ੍ਰੇਰੀ ਸਮੱਗਰੀ ਉਧਾਰ ਲਈ ਜਾ ਸਕਦੀ ਹੈ ਜਦੋਂ ਕਿ ਬਾਕੀ ਲਾਇਬ੍ਰੇਰੀਆਂ ਵਿੱਚ ਹੀ ਵਰਤੋਂ ਲਈ ਹਨI

ਤੁਸੀਂ ਹੇਠਾਂ ਦਿੱਤੀ ਜਾਣਕਾਰੀ ਬਾਰੇ ਪੂਰੀ ਸਮੱਗਰੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ:

ਲਾਇਬ੍ਰੇਰੀ ਸੇਵਾ
https://www.hkpl.gov.hk/en/index.html

ਸਥਾਨ ਅਤੇ ਲਾਇਬ੍ਰੇਰੀ ਖੁਲਣ ਦਾ ਸਮਾਂ
https://www.hkpl.gov.hk/en/locations/libraries.html

 

1. ਉਧਾਰ ਸੇਵਾ

ਲਾਇਬ੍ਰੇਰੀ ਕਾਰਡ ਅਤੇ ਉਧਾਰ ਲੈਣ ਵਾਲੀ ਲਾਇਬ੍ਰੇਰੀ ਸਮੱਗਰੀ

ਹਾਂਗਕਾਂਗ ਪਬਲਿਕ ਲਾਇਬ੍ਰੇਰੀਆਂ ਦੁਆਰਾ ਜਾਰੀ ਵੈਧ ਲਾਇਬ੍ਰੇਰੀ ਕਾਰਡਾਂ ਦੇ ਧਾਰਕ, ਲਾਇਬ੍ਰੇਰੀ ਦੇ ਉਦੇਸ਼ਾਂ ਲਈ ਮਨਜ਼ੂਰਸ਼ੁਦਾ ਪਛਾਣ ਪੱਤਰ, ਜਾਂ ਦੋ ਸਾਬਕਾ ਨਗਰ ਕੌਂਸਲ ਪਬਲਿਕ ਲਾਇਬ੍ਰੇਰੀਆਂ ਦੁਆਰਾ ਜਾਰੀ ਕੀਤੇ ਗਏ ਲਾਇਬ੍ਰੇਰੀ ਕਾਰਡ/ਉਧਾਰ ਲੈਣ ਵਾਲੇ ਕਾਰਡ ਧਾਰਕ ਕਿਸੇ ਵੀ ਜਨਤਕ ਲਾਇਬ੍ਰੇਰੀ ਅਤੇ ਸਵੈ-ਸੇਵਾ ਵਿੱਚ ਲਾਇਬ੍ਰੇਰੀ ਸਮੱਗਰੀ ਉਧਾਰ ਲੈ ਸਕਦੇ ਹਨ ਅਤੇ ਵਾਪਸ ਕਰ ਸਕਦੇ ਹਨI ਲਾਇਬ੍ਰੇਰੀ ਸਮੱਗਰੀ ਵਾਪਸ ਕਰਨ ਲਈ ਪਾਠਕਾਂ ਦਾ ਹਾਂਗਕਾਂਗ ਪਬਲਿਕ ਲਾਇਬ੍ਰੇਰੀਆਂ ਦੀ ਬੁੱਕ ਡ੍ਰੌਪ ਸੇਵਾ (ਨਿਯੁਕਤ MTR ਸਟੇਸ਼ਨਾਂ ਤੇ ਸੇਵਾ ਸਮੇਤ) ਦੀ ਵਰਤੋਂ ਕਰਨ ਲਈ ਵੀ ਸਵਾਗਤ ਹੈI ਲਾਇਬ੍ਰੇਰੀ ਕਾਰਡ ਕਿਸੇ ਹੋਰ ਨੂੰ ਉਧਾਰ ਜਾਂ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾI

ਹਰੇਕ ਰਜਿਸਟਰਡ ਪਾਠਕ ਲਾਇਬ੍ਰੇਰੀ ਸਮੱਗਰੀਆਂ ਦੇ ਨਾਲ ਲਾਇਬ੍ਰੇਰੀ ਸਮੱਗਰੀ, ਜਾਂ ਰਸਾਲੇ ਦੇ ਪਿਛਲੇ ਅੰਕਾ ਦੇ ਨਾਲ ਉਧਾਰ ਲੈ ਸਕਦਾ ਹੈI ਉਧਾਰ ਦੇਣ ਲਈ ਲਾਇਬ੍ਰੇਰੀ ਸਮੱਗਰੀ ਇੱਕ ਮਨੋਨੀਤ ਮਿਆਦ ਲਈ ਉਧਾਰ ਲਿਤੀ ਜਾ ਸਕਦੀ ਹੈI ਹਰੇਕ ਉਧਾਰ ਆਈਟਮ ਅਤੇ ਇਸਦੇ ਨਾਲ ਲਾਇਬ੍ਰੇਰੀ ਸਮੱਗਰੀ ਦੇਰ ਨਾਲ ਵਾਪਸ ਕਰਨ ਤੇ ਖਾਸ ਚਾਰਜ ਤੇ ਬਕਾਇਆ ਜੁਰਮਾਨਾ ਲਗਾਇਆ ਜਾਂਦਾ ਹੈI

ਜੇਕਰ ਉਧਾਰ ਲਈ ਗਈ ਕੋਈ ਵੀ ਲਾਇਬ੍ਰੇਰੀ ਸਮੱਗਰੀ ਗੁਆਚ ਜਾਂਦੀ ਹੈ ਜਾਂ ਖਰਾਬ ਹੋ ਜਾਂਦੀ ਹੈ, ਤਾਂ ਉਧਾਰ ਲੈਣ ਵਾਲਾ ਸਰਕਾਰ ਨੂੰ ਉਸ ਰਕਮ ਦਾ ਭੁਗਤਾਨ ਕਰਨ ਲਈ ਜਵਾਬਦੇਹ ਹੋਵੇਗਾ, ਜਿੰਨਾ ਕਿ ਲਾਇਬ੍ਰੇਰੀਅਨ ਅਜਿਹੀ ਲਾਇਬ੍ਰੇਰੀ ਸਮੱਗਰੀ ਜਾਂ ਲਾਇਬ੍ਰੇਰੀ ਸਮੱਗਰੀ ਦੇ ਪੂਰੇ ਸੈੱਟ ਨੂੰ ਬਦਲਣ ਲਈ ਜ਼ਰੂਰੀ ਸਮਝਦਾ ਹੈ, ਜਿਸਦਾ ਇੱਕ ਹਿੱਸਾ ਅਜਿਹੀ ਲਾਇਬ੍ਰੇਰੀ ਸਮੱਗਰੀ ਹੈI ਇਸ ਤੋਂ ਇਲਾਵਾ, ਉਧਾਰ ਲੈਣ ਵਾਲੇ ਨੂੰ ਅਜਿਹੀ ਰਕਮ ਦੇ ਇੱਕ ਨਿਰਧਾਰਤ ਪ੍ਰਤੀਸ਼ਤ ਦੀ ਰਕਮ ਦਾ ਸਰਚਾਰਜ ਅਦਾ ਕਰਨ ਦੀ ਲੋੜ ਹੋ ਸਕਦੀ ਹੈI

ਰਿਜ਼ਰਵੇਸ਼ਨ ਸੇਵਾ

ਹਰੇਕ ਰਜਿਸਟਰਡ ਪਾਠਕ ਹਰੇਕ ਆਈਟਮ ਲਈ ਇੱਕ ਵਿਸ਼ੇਸ਼ ਚਾਰਜ (ਜਾਂ ਸੰਗ੍ਰਹਿ ਦੇ ਸਮੇਂ ਪ੍ਰਚਲਿਤ ਵੈਧ ਰਿਜ਼ਰਵੇਸ਼ਨ ਫੀਸ) ਤੇ ਲਾਇਬ੍ਰੇਰੀ ਸਮੱਗਰੀ ਰਿਜ਼ਰਵ ਕਰ ਸਕਦਾ ਹੈI ਇੱਕ ਵਾਰ ਜਦੋਂ ਇੱਕ ਆਈਟਮ ਸਫਲਤਾਪੂਰਵਕ ਰਿਜ਼ਰਵ ਹੋ ਜਾਂਦਾ ਹੈ, ਤਾਂ ਰਿਜ਼ਰਵੇਸ਼ਨ ਕਰਨ ਵਾਲੇ ਪਾਠਕ ਨੂੰ ਰਿਜ਼ਰਵੇਸ਼ਨ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ, ਭਾਵੇਂ ਉਹ ਆਈਟਮ ਲੈਂਦਾ ਹੈ ਜਾਂ ਨਹੀਂI

ਤੁਸੀਂ ਉਧਾਰ ਸੇਵਾ ਬਾਰੇ ਪੂਰੀ ਜਾਣਕਾਰੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.hkpl.gov.hk/en/about-us/services/lending/library-materials.html

 

2. ਲਾਇਬ੍ਰੇਰੀ ਸੰਗ੍ਰਹਿ

ਹਾਂਗਕਾਂਗ ਪਬਲਿਕ ਲਾਇਬ੍ਰੇਰੀਆਂ ਵਿੱਚ ਲਾਇਬ੍ਰੇਰੀ ਸਮੱਗਰੀ ਦਾ ਇੱਕ ਵਿਸ਼ਾਲ ਸੰਗ੍ਰਹਿ ਹੈ, ਜਿਸ ਵਿੱਚ ਕਿਤਾਬਾਂ, ਗੈਰ-ਪ੍ਰਿੰਟ ਸਮੱਗਰੀ ਜਿਵੇਂ ਕਿ ਆਡੀਓ-ਵਿਜ਼ੂਅਲ ਸਮੱਗਰੀ ਅਤੇ e-ਕਿਤਾਬਾਂ ਸ਼ਾਮਲ ਹਨI ਇਸ ਤੋਂ ਇਲਾਵਾ, ਹਾਂਗਕਾਂਗ ਪਬਲਿਕ ਲਾਇਬ੍ਰੇਰੀਆਂ ਵੱਖ-ਵੱਖ e-ਡਾਟਾਬੇਸ ਅਤੇ ਅਖਬਾਰਾਂ ਅਤੇ ਮੈਗਜ਼ੀਨਾਂ ਦੀ ਸੱਦਸਤਾ ਵੀ ਲੈਂਦੀਆਂ ਹਨI ਕੁਝ e-ਡਾਟਾਬੇਸ ਇੰਟਰਨੈਟ ਰਾਹੀਂ ਲਾਇਬ੍ਰੇਰੀ ਕਾਰਡ ਧਾਰਕਾਂ ਦੁਆਰਾ ਰਿਮੋਟ ਐਕਸੈਸ ਲਈ ਉਪਲਬਧ ਹਨI

ਹਾਲਾਂਕਿ ਅਖਬਾਰ ਅਤੇ ਰਸਾਲੇ ਮੁੱਖ ਤੌਰ ਤੇ ਚੀਨੀ ਅਤੇ ਅੰਗਰੇਜ਼ੀ ਵਿੱਚ ਹੁੰਦੇ ਹਨ, ਹਾਂਗਕਾਂਗ ਪਬਲਿਕ ਲਾਇਬ੍ਰੇਰੀਆਂ ਨੇਪਾਲੀ, ਬਹਾਸਾ ਇੰਡੋਨੇਸ਼ੀਆ, ਹਿੰਦੀ, ਉਰਦੂ, ਤਾਗਾਲੋਗ ਅਤੇ ਥਾਈ ਸਮੇਤ ਕਈ ਹੋਰ ਭਾਸ਼ਾਵਾਂ ਵਿੱਚ ਅਖਬਾਰਾਂ ਅਤੇ ਰਸਾਲੇ ਦੀ ਸਦੱਸਤਾ ਵੀ ਲੈਂਦੀ ਹੈ, ਤਾਂ ਜੋ ਵੱਖ-ਵੱਖ ਨਸਲਾਂ ਦੇ ਪਾਠਕਾਂ ਨੂੰ ਮੌਜੂਦਾ ਅਤੇ ਆਰਥਿਕ ਮੁੱਦਿਆਂ ਅਤੇ ਮਨੋਰੰਜਨ ਬਾਰੇ ਨਵੀਨਤਮ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇI ਅਜਿਹੇ ਅਖ਼ਬਾਰ ਅਤੇ ਰਸਾਲੇ ਜ਼ਿਆਦਾਤਰ ਹਾਂਗਕਾਂਗ ਸੇੰਟ੍ਰਲ ਲਾਇਬ੍ਰੇਰੀ ਅਤੇ ਕੁਝ ਪ੍ਰਮੁੱਖ ਜਾਂ ਜ਼ਿਲ੍ਹਾ ਲਾਇਬ੍ਰੇਰੀਆਂ ਵਿੱਚ ਰੱਖੇ ਜਾਂਦੇ ਹਨI

ਗੈਰ-ਚੀਨੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੀ ਦੂਜੀ ਜਾਂ ਤੀਜੀ ਭਾਸ਼ਾ ਵਜੋਂ ਚੀਨੀ ਸਿੱਖਣ ਵਿੱਚ ਸਹੂਲਤ ਦੇਣ ਲਈ, ਹਾਂਗਕਾਂਗ ਦੀਆਂ ਜਨਤਕ ਲਾਇਬ੍ਰੇਰੀਆਂ ਸਰਲ ਚੀਨੀ ਵਿੱਚ ਲਿਖੀਆਂ ਕਿਤਾਬਾਂ ਦੇ ਨਾਲ-ਨਾਲ ਸੰਬੰਧਿਤ ਦੋਭਾਸ਼ੀ ਪਾਠਕ ਅਤੇ ਭਾਸ਼ਾ ਸਿੱਖਨ ਦੀਆਂ ਕਿੱਟਾਂ ਵੀ ਪ੍ਰਾਪਤ ਕਰਦੀਆਂ ਹਨ, ਤਾਂ ਜੋ ਉਹ ਪਾਠਕ੍ਰਮ ਤੋਂ ਬਾਹਰਲੇ ਪਾਠ ਦੁਆਰਾ ਆਮ ਸਥਾਨਕ ਸਮੀਕਰਨਾਂ ਵਿੱਚ ਮੁਹਾਰਤ ਹਾਸਲ ਕਰ ਸਕਣ, ਅਤੇ ਚਾਰ ਪਹਿਲੂਆਂ ਵਿੱਚ ਅਰਥਾਤ ਪੜ੍ਹਨਾ, ਲਿਖਣਾ, ਸੁਣਨਾ ਅਤੇ ਬੋਲਣਾ ਵਿੱਚ ਉਹਨਾਂ ਦੀਆਂ ਯੋਗਤਾਵਾਂ ਨੂੰ ਹੌਲੀ-ਹੌਲੀ ਮਜ਼ਬੂਤ ਕਰ ਸਕਣI

ਤੁਸੀਂ ਲਾਇਬ੍ਰੇਰੀ ਸੰਗ੍ਰਹਿ ਬਾਰੇ ਪੂਰੀ ਜਾਣਕਾਰੀ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.hkpl.gov.hk/en/about-us/collection-develop/collections.html

 

3. ਕੰਪਿਊਟਰ ਸਹੂਲਤਾਂ

ਹਾਂਗਕਾਂਗ ਪਬਲਿਕ ਲਾਇਬ੍ਰੇਰੀਆਂ ਕੰਪਿਊਟਰ ਸਹੂਲਤਾਂ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਜਨਤਾ ਮਲਟੀਮੀਡੀਆ ਅਤੇ ਡਿਜੀਟਾਈਜ਼ਡ ਸਰੋਤਾਂ, ਲਾਇਬ੍ਰੇਰੀ ਕੈਟਾਲਾਗ, e-ਕਿਤਾਬਾਂ, ਅਤੇ ਔਨਲਾਈਨ ਡੇਟਾਬੇਸ ਤੱਕ ਪਹੁੰਚ ਸਕਦੀ ਹੈ ਅਤੇ ਇੰਟਰਨੈਟ ਬ੍ਰਾਊਜ਼ ਕਰ ਸਕਦੀ ਹੈI ਵਰਡ ਪ੍ਰੋਸੈਸਿੰਗ, ਸਪ੍ਰੈਡਸ਼ੀਟ, ਡੇਟਾਬੇਸ ਅਤੇ ਪ੍ਰੇਜੇੰਟੇਸ਼ਨ ਲਈ ਐਪਲੀਕੇਸ਼ਨਾਂ ਦੇ ਨਾਲ ਆਮ ਤੌਰ ਤੇ ਵਰਤੇ ਜਾਣ ਵਾਲੇ ਸਾਫਟਵੇਅਰ ਜਿਵੇਂ ਕਿ ਮਾਈਕ੍ਰੋਸਾਫਟ ਆਫਿਸ ਸੂਟ, ਨਾਲ ਹੀ ਕੁਝ ਕੰਪਿਊਟਰਾਂ ਤੇ ਵੈੱਬ ਆਥਰਿੰਗ, ਫੋਟੋ ਐਡੀਟਿੰਗ, ਡਰਾਇੰਗ ਅਤੇ ਗ੍ਰਾਫਿਕ ਡਿਜ਼ਾਈਨ ਲਈ ਅਡੋਬ ਡੈਸਕਟੌਪ ਐੱਪਸ ਸਮੇਤ ਐਪਲੀਕੇਸ਼ਨ ਸੌਫਟਵੇਅਰ ਵੀ ਪ੍ਰਦਾਨ ਕੀਤੇ ਜਾਂਦੇ ਹਨI ਯੋਗ ਉਪਭੋਗਤਾ ਕੰਪਿਊਟਰ ਸਹੂਲਤਾਂ ਦੀ ਵਰਤੋਂ ਕਰਨ ਲਈ ਪਹਿਲਾਂ ਹੀ ਬੁਕਿੰਗ ਕਰ ਸਕਦੇ ਹਨI

ਤੁਸੀਂ ਕੰਪਿਊਟਰ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.hkpl.gov.hk/en/about-us/services/computer/computer-centre-area.html

 

4. ਵਿਸਤਾਰ ਗਤੀਵਿਧੀਆਂ

ਵਿਸਤਾਰ ਗਤੀਵਿਧੀਆਂ ਲਾਇਬ੍ਰੇਰੀ ਸੇਵਾਵਾਂ ਦਾ ਇੱਕ ਅਨਿੱਖੜਵਾਂ ਅੰਗ ਹਨI ਲਾਇਬ੍ਰੇਰੀਆਂ ਵਿੱਚ ਸਾਲ ਭਰ ਆਯੋਜਿਤ ਕੀਤੇ ਜਾਣ ਵਾਲੇ ਵਿਦਿਅਕ ਅਤੇ ਮਨੋਰੰਜਕ ਪ੍ਰੋਗਰਾਮ ਜਿਵੇਂ ਪੜ੍ਹਨ ਦੇ ਪ੍ਰੋਗ੍ਰਾਮ, ਬੱਚਿਆਂ ਲਈ ਕਹਾਣੀ ਸੁਣਾਉਣਾ, ਪੁਸਤਕ ਪ੍ਰਦਰਸ਼ਨੀਆਂ, ਪ੍ਰਦਰਸ਼ਨੀ ਅਤੇ ਵਿਸ਼ਾ ਭਾਸ਼ਣ ਸਾਰੇ ਲਾਇਬ੍ਰੇਰੀ ਸਹੂਲਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ, ਜੀਵਨ ਭਰ ਪੜ੍ਹਨ ਦੀਆਂ ਆਦਤਾਂ ਪੈਦਾ ਕਰਨ ਅਤੇ ਅੱਪ-ਟੂ-ਡੇਟ ਜਾਣਕਾਰੀ ਤੱਕ ਮੁਫ਼ਤ ਪਹੁੰਚ ਦੀ ਮਹੱਤਤਾ ਬਾਰੇ ਜਨਤਾ ਦੀ ਸਮਝ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ। ਲਾਇਬ੍ਰੇਰੀਆਂ ਹਾਂਗਕਾਂਗ ਵਿੱਚ ਸਾਹਿਤਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸਕ੍ਰਿਯ ਭੂਮਿਕਾ ਨਿਭਾਉਂਦੀਆਂ ਹਨI ਸਾਹਿਤਕ ਪੁਰਸਕਾਰ ਅਤੇ ਮੁਕਾਬਲੇ, ਅਤੇ ਸਾਹਿਤਕ ਗਤੀਵਿਧੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨਿਯਮਿਤ ਤੌਰ ਤੇ ਆਯੋਜਿਤ ਕੀਤੀ ਜਾਂਦੀ ਹੈI

ਤੁਸੀਂ ਵਿਸਤਾਰ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.hkpl.gov.hk/en/extension-activities/highlights/this-week